ਕੋਈ ਮਰਦ ਫਿਰ ਹੋਸੀ

ਕੂੜ ਮੇਘ ਦੇ ਉਹਲੇ ਲੁਕਿਆ
ਫੇਰ ਚੰਦ੍ਰਮਾ ਸੋਚ ਦਾ।
ਹੀਰਾ ਅਪਨੇ ਤਾਈਂ ਜਣਾਵੇ
ਝੂਠਾ ਮੋਤੀ ਕੱਚ ਦਾ।

ਅੱਜ ਫਿਰ ਰਾਜ ਤਖ਼ਤ ਦੇ ਸਨਮੁਖ
ਧਰਮ ਦੇ ਝੰਡੇ ਝੁਕ ਗਏ
ਸੱਚ ਦੀ ਬਾਣੀ ਬੋਲਣ ਵਾਲੇ
ਸੱਚ ਸੱਚ ਬੋਲਣੋਂ ਉੱਕ ਗਏ।

ਪਾਰ ਲੰਘਾਵਣ ਵਾਲੇ ਕੰਬਣ,
ਵਿਚ ਮੰਝਧਾਰ ਮੂਹਾਣੇ।
ਚੱਪੂ ਉਨਾਂ ਦੇ ਹੱਥੋਂ ਛੁੱਟ ਗਏ
ਹੋ ਗਏ ਉਹ ਨਿਤਾਣੇ।

ਡਾਵਾਂ ਡੋਲ ਜਹਾਜ਼ ਨੂੰ ਥੰਮ੍ਹਸੀ
ਕੋਈ ਸਿਰਲੱਥਾ ਸੂਰਾ।
ਸੁੱਤੀ ਕੌਮ ਜਗਾ ਦੇਵੇਗਾ ।
ਕੋਈ ਮਰਦ ਫਿਰ ਪੂਰਾ।

4 thoughts on “ਕੋਈ ਮਰਦ ਫਿਰ ਹੋਸੀ”

 1. ਬਿਪਰਾ ਦਾ ਭਰਮਜਾਲ…
  ਸਿੱਖ ਲੀਡਰਾ ਨੂੰ ਨਹਿਰੂ ਨੇ ਭਰਮਾ ਲਿਆ ਸੀ
  ਸਾਝਾਂ ਵਤਨ ਸਾਡਾ ਹਿੰਦੂਸਤਾਨ ਸਿੰਘੋ
  ਮਨਜੂਰ ਖਾਲਸੇ ਨੂੰ ਜਿਹੜਾ ਉਹੀ ਹੋਉ ਇਥੇ
  ਉੱਚੀ ਰਹੇਗੀ ਇਥੇ ਤੁਹਾਡੀ ਸ਼ਾਨ ਸਿੰਘੋ
  ਚੱਲੂ ਹਵਾ ਵੀ ਇਥੇ ਪੁੱਛ ਕੇ ਖਾਲਸੇ ਤੋ
  ਤੁਹਾਡੀ ਮਰਜੀ ਦਾ ਹੀ ਬਣੂ ਸਵਿਧਾਨ ਸਿੰਘੋ
  “ਉੱਤਰ” ਵਿੱਚ ਖਿੱਤਾ ਹੋਊ ਜਿੱਥੇ ਸਿੱਖ ਕੋਮ ਵੀ
  ਲਊ ਆਜਾਦੀ ਦਾ ਨਿੱਘ ਮਾਣ ਸਿੰਘੋ
  ਕਿਹਾ ਗਾਧੀਂ ਨੇ ਵੀ ਅਸੀ ਮੁੱਕਰਦੇ ਨਹੀ
  ਸਾਖੀ ਆਪਣੇ ਵਿੱਚ ਹੈ ਭਗਵਾਨ ਸਿੰਘੋ
  ਕਿਸੇ ਗੱਲ ਤੋ ਜੇ ਤੁਹਾਡੇ ਨਾਲ ਹੋਊ ਧੱਕਾ
  ਚੁੱਕਣੀ ਜਾਣਦੇ ਓ ਤੁਸੀ ਕਿਰਪਾਨ ਸਿੰਘੋ
  “KHALSA” ਉਏ ਕਹਿ ਦਿੱਤਾ ਗੰਗੂਆ ਨੇ
  ਤੁਸੀ ਮੰਗਿਓ ਨਾ “KHALISTAN” ਸਿੰਘੋ

Leave a Reply

Your email address will not be published.